Panchayat Election: ਪੰਜਾਬ ਦੇ ਮਸ਼ਹੂਰ ਗਾਇਕ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਪਿੰਡ ਲੋਹਾਰ ਮਾਜਰਾ ਦੇ ਸਰਪੰਚ ਚੁਣੇ ਗਏ ਹਨ।
Panchayat Election: ਪੰਜਾਬ ਦੇ ਮਸ਼ਹੂਰ ਗਾਇਕ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਪਿੰਡ ਲੋਹਾਰ ਮਾਜਰਾ ਦੇ ਸਰਪੰਚ ਚੁਣੇ ਗਏ ਹਨ। ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਮਪਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਪਿੰਡ ਵਾਸੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ।
ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਰਹੇ ਹਨ ਅਤੇ ਹੁਣ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਐਮੀ ਵਿਰਕ ਦਾ ਪਰਿਵਾਰ ਅਤੇ ਪਿੰਡ ਵਾਸੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ।
ਕੁਲਜੀਤ ਸਿੰਘ ਨੇ ਕਿਹਾ- ਮੈਂ ਪੂਰੀ ਤਨਦੇਹੀ ਨਾਲ ਪਿੰਡ ਦੀ ਸੇਵਾ ਕਰਾਂਗਾ
ਐਮੀ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਦੱਸਿਆ- ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ। ਅਸੀਂ ਪਿੰਡ ਦੇ ਆਗੂ ਰਹੇ ਹਾਂ ਅਤੇ ਪਹਿਲਾਂ ਵੀ ਪਿੰਡ ਦੇ ਕੰਮ ਕੀਤੇ ਹਨ ਅਤੇ ਹੁਣ ਫੈਸਲਾ ਪਿੰਡ ਦੀਆਂ ਔਰਤਾਂ ਨੇ ਲਿਆ ਹੈ। ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਕਰਾਂਗਾ ਅਤੇ ਜੋ ਪਿੰਡ ਦੀ ਪਹਿਲਕਦਮੀ ‘ਤੇ ਕੰਮ ਕਰਨ ਜਾ ਰਹੇ ਹਨ, ਉਹ ਪਿੰਡ ਦੀ ਤਸਵੀਰ ਬਦਲ ਦੇਣਗੇ।
ਪਿੰਡ ਦੇ ਪੰਚ ਗੁਰਚਰਨ ਸਿੰਘ ਸੇਖੋਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਵਧੀਆ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਨਾਲ ਪਿੰਡ ਵਿੱਚ ਸਮਾਜ ਦਾ ਦਬਦਬਾ ਕਾਇਮ ਰਹੇਗਾ।
– PTC NEWS